ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਟਰੈਕਟਰਾਂ ’ਤੇ ਕੋਲਕਾਤਾ ਜਾਣ ਦਾ ਹੈ। ਹਿਸਾਰ ਦੇ ਪਿੰਡ ਖੜਕ ਪੂਨੀਆ ’ਚ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅਸੀਂ ਦੇਸ਼ ਦੀ ਤਸਵੀਰ ਬਦਲਣ ਨਿਕਲੇ ਹਾਂ। ਸਾਨੂੰ ਇਸ ਲਈ ਇੱਕ ਮਹੀਨਾ ਚਾਹੀਦਾ ਹੈ। ਅਸੀਂ ਉਦੋਂ ਤੱਕ ਘਰ ਨਹੀਂ ਮੁੜਾਂਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਬੰਗਾਲ ਦੇ ਕਿਸਾਨ ਵੀ ਸੰਕਟ ’ਚ ਹਨ ਅਤੇ ਸਾਨੂੰ ਉਨ੍ਹਾਂ ਲਈ ਵੀ ਲੜਨਾ ਚਾਹੀਦਾ ਹੈ।’
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨਾਂ ਦੇ ਵਾਢੀ ਲਈ ਘਰਾਂ ਨੂੰ ਚਲੇ ਜਾਣ ਨਾਲ ਇਹ ਸੰਘਰਸ਼ ਖਤਮ ਹੋ ਜਾਵੇਗਾ। ਉਨ੍ਹਾਂ ਸਰਕਾਰ ਨੂੰ ਕਿਹਾ, ‘ਜੇਕਰ ਤੁਸੀਂ ਸਾਡੀਆਂ ਖੜ੍ਹੀਆਂ ਫਸਲਾਂ ਨੂੰ ਅੱਗ ਵੀ ਲਗਾ ਦੇਵੇਗੋ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ। ਸਰਕਾਰ ਇਸ ਭੁਲੇਖੇ ’ਚ ਨਾ ਰਹੇ ਕਿ ਜੇਕਰ ਕਿਸਾਨ ਵਾਢੀਆਂ ਲਈ ਘਰਾਂ ਨੂੰ ਜਾਣਗੇ ਤਾਂ ਸੰਘਰਸ਼ ਖਤਮ ਹੋ ਜਾਵੇਗਾ। ਅਸੀਂ ਫਸਲਾਂ ਦੀ ਵਾਢੀ ਤੇ ਸੰਘਰਸ਼ ਨਾਲੋਂ ਨਾਲ ਕਰਾਂਗੇ।’ ਉਨ੍ਹਾਂ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਅਗਲੇ ਸੱਦੇ ਲਈ ਤਿਆਰ ਰਹਿਣ ਲਈ ਕਿਹਾ।
EmoticonEmoticon