ਨੋਦੀਪ ਕੌਰ ਨਾਲ ਜੁੜੀ ਵੱਡੀ ਖਬਰਾਂ ਸਾਹਮਣੇ ਆਈ ਹੈ ਜਿਥੇ ਅਦਾਲਤ ਨੇ ਦਿੱਤੀ ਦੂਸਰੀ ਐਫਆਈਆਰ ਵਿਚ ਵੀ ਨੌਦੀਪ ਨੂੰ ਜਮਾਨਤ ਦੇ ਦਿੱਤੀ ਹੈ , ਉਥੇ ਹੀ ਤੀਜੇ ਮਾਮਲੇ ਦੀ ਸੁਣਵਾਈ ਭਲਕੇ ਕੀਤੀ ਜਾਵੇਗੀ , ਇਸ ਦੀ ਸੂਚਨਾ ਦਿਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿਤੀ ਗਈ। ਵਾਹਿਗੁਰੂ ਦੀ ਬਖਸ਼ਿਸ਼ ਨਾਲ, ਉਹ ਜਲਦੀ ਹੀ ਕਰਨਾਲ ਜੇਲ੍ਹ ਤੋਂ ਰਿਹਾ ਹੋ ਜਾਵੇਗੀ। ਨੌਦੀਪ ਕੌਰ ਇਸ ਸਮੇਂ ਕਰਨਾਲ ਜੇਲ੍ਹ ‘ਚ ਬੰਦ ਹੈ। ਮਜ਼ੂਦਰਾਂ ਦੇ ਹੱਕਾਂ ਲਈ ਲੜਨ ਵਾਲੀ ਨੌਦੀਪ ਕੌਰ ਦਾ ਮਾਮਲਾ ਬੀਤੇ ਦਿਨਾਂ ਤੋਂ ਕਾਫੀ ਭਖਿਆ ਹੋਇਆ ਹੈ
ਅਤੇ ਉਸ ਦੀ ਰਿਹਾਈ ਲਈ ਦੇਸ਼ ਤੇ ਵਿਦੇਸ਼ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਕ ਵੀਡੀਓ ਜਾਰੀ ਕਰਦੇ ਹੋਏ ਸਿਰਸਾ ਨੇ ਦੱਸਿਆ ਕਿ ਅਸੀਂ ਤੀਜੀ ਐਫਆਈਆਰ ਵਿਚ ਉਸ ਨੂੰ ਜ਼ਮਾਨਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ| ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 2021 ‘ਚ ਦਰਜ ਕੀਤੀ ਗਈ ਐਫ. ਆਈ. ਆਰ. ਦੇ ਸਬੰਧ ‘ਚ ਨੌਦੀਪ ਨੂੰ ਅੱਜ ਹਰਿਆਣਾ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਫ. ਆਈ. ਆਰ. ਨੰਬਰ 25 ਦੇ ਸਬੰਧ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਅਰਜ਼ੀ ਸਵੀਕਾਰ ਕਰ ਲਈ ਹੈ, ਜਿਸ ‘ਤੇ ਅਗਲੇ ਦਿਨਾਂ ‘ਚ ਸੁਣਵਾਈ ਹੋਣ ਦੀ ਸੰਭਾਵਨਾ ਹੈ।
EmoticonEmoticon