ਅਮਰੀਕਾ ਵਿਚ ਇਸ ਸਾਲ ਜਾਰੀ ਹੋਣ ਵਾਲੇ H1-B ਵੀਜ਼ੇ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਲਈ ਲੋੜੀਂਦੀ ਗਿਣਤੀ ‘ਚ ਅਰਜ਼ੀਆਂ ਮਿਲ ਗਈਆਂ ਹਨ। ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ ਵਿਭਾਗ ਅਨੁਸਾਰ ਉਸ ਨੂੰ ਸੰਸਦ ਵੱਲੋਂ ਤੈਅ ਐੱਚ-1ਬੀ ਵੀਜ਼ੇ ਦੀ ਸਾਧਾਰਨ ਹੱਦ 65 ਹਜ਼ਾਰ ਅਤੇ ਮਾਸਟਰ ਡਿਗਰੀ ਲਈ ਤੈਅ ਹੱਦ 20 ਹਜ਼ਾਰ ਦੇ ਬਰਾਬਰ ਅਰਜ਼ੀਆਂ ਮਿਲ ਚੁੱਕੀਆਂ ਹਨ। ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਣੇ ਕਈ ਵਰਕ ਵੀਜ਼ੇ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ। ਵੀਜ਼ੇ ਲਈ ਲਾਟਰੀ ਸਿਸਟਮ ਦੀ ਥਾਂ ਤਨਖ਼ਾਹ ਅਤੇ ਮੈਰਿਟ ਆਧਾਰਤ ਵਿਵਸਥਾ ਦੀ ਤਿਆਰੀ ਕੀਤੀ ਸੀ।
20 February 2021
Subscribe to:
Post Comments (Atom)
EmoticonEmoticon