ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਅਲਰਟ ਹੋ ਗਈ ਹੈ। ਹੁਣ 5 ਸੂਬਿਆਂ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ। ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਨੈਗੇਟਿਵ RT-PCR ਵਿਖਾਉਣ ਉੱਤੇ ਹੀ ਦਿੱਲੀ ਵਿਚ ਐਂਟਰੀ ਮਿਲੇਗੀ। ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਸਾਹਮਣੇ ਆਏ ਕੋਰੋਨਾ ਦੇ 80 ਪ੍ਰਤੀਸ਼ਤ ਤੋਂ ਵੱਧ ਮਾਮਲੇ ਇਨ੍ਹਾਂ ਪੰਜਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਵਿੱਚ ਪਾਏ ਗਏ ਹਨ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਦੱਸ ਦੇਈਏ ਕਿ ਇਨ੍ਹਾਂ ਪੰਜਾਂ ਸੂਬਿਆਂ ਦੇ ਨੋਡਲ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਦਿੱਲੀ ਜਾਣ ਵਾਲੇ ਯਾਤਰੀਆਂ ਦੀ 72 ਘੰਟੇ ਪੁਰਾਣੀ ਆਰਟੀ ਪੀਸੀਆਰ ਟੈਸਟ ਦੀ ਰਿਪੋਰਟ ਨੂੰ ਯਕੀਨੀ ਬਣਾਉਣ। ਦਿੱਲੀ ਸਰਕਾਰ ਨੇ ਇਕ ਆਦੇਸ਼ ਜਾਰੀ ਕੀਤਾ ਹੈ ਕਿ 26 ਫਰਵਰੀ ਤੋਂ 15 ਮਾਰਚ ਤੱਕ ਰਾਜਧਾਨੀ ਆਉਣ ਵਾਲੇ ਪੰਜ ਰਾਜਾਂ ਦੇ ਲੋਕਾਂ ਨੂੰ ਆਪਣੀ ਕੋਰੋਨਾ ਨੈਗਟਿਵ ਰਿਪੋਰਟ ਦਿਖਾਉਣੀ ਪਵੇਗੀ। ਆਦੇਸ਼ ਇਹ ਹੈ ਕਿ ਕੇਰਲਾ, ਮਹਾਰਾਸ਼ਟਰ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਦੀ ਨੈਗੇਟਿਵ RT-PCR ਟੈਸਟ ਰਿਪੋਰਟ ਦਿਖਾਉਣੀ ਪਏਗੀ।
EmoticonEmoticon