15 February 2021

ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਦੇਖੋ, ਨਹੀਂ ਤਾਂ ਪੈ ਸਕਦੈ ਪਛਤਾਉਣਾ

Tags

ਅੱਜ ਤੋਂ ਸਾਰੇ ਟੋਲ ’ਤੇ ਫਾਸਟੈਗ ਲਾਜ਼ਮੀ ਹੋ ਜਾਵੇਗਾ। ਨਵੀਂ ਵਿਵਸਥਾ ਦੇ ਨਾਲ ਹੀ ਸਾਰੇ ਟੋਲ ਦੀ ਕੈਸ਼ ਲੇਨ ਬੰਦ ਹੋ ਜਾਣਗੀਆਂ। ਦੋਪਹੀਆ ਵਾਹਨਾਂ ਨੂੰ ਛੱਡ ਕੇ ਹਰ ਤਰਾਂ ਦੇ ਵਾਹਨਾਂ ਵਿਚ ਫਾਸਟੈਗ ਲਗਾਉਣਾ ਜ਼ਰੂਰੀ ਹੋਵੇਗਾ। ਵਾਹਨ 'ਤੇ ਫਾਸਟੈਗ ਨਾ ਲੱਗਾ ਹੋਣ ਦੀ ਸਥਿਤੀ 'ਚ ਡਰਾਈਵਰ / ਚਾਲਕ ਨੂੰ ਟੋਲ ਪਲਾਜ਼ਾ ਪਾਰ ਕਰਨ 'ਤੇ ਦੋਹਰਾ/ਦੁੱਗਣਾ ਟੋਲ ਟੈਕਸ ਜਾਂ ਜੁਰਮਾਨਾ ਦੇਣਾ ਪਵੇਗਾ। ਹਾਈਵੇ ਟੋਲ ’ਤੇ 15 ਫਰਵਰੀ ਤੋਂ ਯੂ. ਪੀ. ਦੇ ਸਾਰੇ ਟੋਲ ’ਤੇ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ। ਅਜੇ ਕੁੱਝ ਸਮਾਂ ਪਹਿਲਾਂ ਇਸ ’ਚ ਕੁੱਝ ਛੂਟ ਦਿੱਤੀ ਗਈ ਸੀ, ਹੁਣ 2 ਦਿਨ ਬਾਅਦ ਇਹ ਵਿਵਸਥਾ ਪ੍ਰਭਾਵੀ ਹੋਣ ਜਾ ਰਹੀ ਹੈ।

ਫਾਸਟੈਗ ਦੀ ਲੋੜ ਤੋਂ ਬਾਅਦ ਟੋਲ ’ਤੇ ਚੱਲ ਰਹੀ ਕੈਸ਼ ਲੇਨ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਅਤੇ ਸਿਰਫ ਫਾਸਟੈਗ ਲੱਗੇ ਵਾਹਨ ਹੀ ਟੋਲ ਤੋਂ ਪਾਸ ਹੋ ਪਾਵੇਗਾ। ਫਾਸਟੈਗ ਰਿਚਾਰਜ ਕਰਵਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੇਖਦੇ ਹੀ ਟੋਲ ਨੇ ਆਪਣੇ ਸਾਫਟਵੇਅਰ ਨੂੰ ਅਪਡੇਟ ਕਰਵਾ ਲਿਆ ਹੈ। ਫਾਸਟੈਗ ਨੂੰ ਰਿਚਾਰਜ ਕਰਵਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੀ ਐੱਨ. ਐੱਚ. ਏ. ਆਈ. ਨੇ ਦੂਰ ਕਰ ਲਿਆ ਹੈ। ਜੇਕਰ ਕਿਸੇ ਵਾਹਨ ਦਾ ਫਾਸਟੈਗ ਅਕਾਊਂਟ ਰਿਚਾਰਜ ਨਹੀਂ ਹੈ ਤਾਂ ਚਾਲਕ ਟੋਲ ’ਤੇ ਇਸ ਨੂੰ ਰਿਚਾਰਜ ਕਰਵਾ ਪਾਉਣਗੇ। ਰਿਚਾਰਜ 3 ਮਿੰਟ ’ਚ ਹੋਣ ਦੀ ਗੱਲ ਐੱਨ. ਐੱਚ. ਏ. ਆਈ. ਪ੍ਰਬੰਧਨ ਕਰ ਰਿਹਾ ਹੈ। ਬਾਕੀ ਹਕੀਕਤ ਨਵੀਂ ਵਿਵਸਥਾ ਸ਼ੁਰੂ ਹੋਣ ’ਤੇ ਸਾਹਮਣੇ ਆਵੇਗੀ।


EmoticonEmoticon