ਦਿੱਲੀ ਪੁਲਿਸ ਨੇ ਕਿਹਾ ਹੈ ਕਿ ਦਿੱਲੀ ਬਾਰਡਰ ਉਤੇ ਚਿਤਾਵਨੀ ਬੋਰਡ ਸਿਰਫ ਸਾਵਧਾਨੀ ਵਜੋਂ ਲਾਏ ਗਏ ਹਨ। 26 ਜਨਵਰੀ ਪਿੱਛੋਂ ਦਿੱਲੀ ਬਾਰਡਰ 'ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ। ਇਸੇ ਤਰ੍ਹਾਂ, ਸਾਵਧਾਨੀ ਉਪਾਅ ਵਜੋਂ 8-10 ਦਿਨ ਪਹਿਲਾਂ ਹੋਰ ਪੋਸਟਰ ਵੀ ਲਗਾਏ ਗਏ ਸਨ। ਦੱਸ ਦਈਏ ਕਿ ਪਿਛਲੇ ਦਿਨੀਂ ਟਿੱਕਰੀ ਬਾਰਡ ਉਤੇ ਪੁਲਿਸ ਵੱਲੋਂ ਚਿਤਾਵਨੀ ਬੋਰਡ ਲਾਏ ਸਨ। ਜਿਨ੍ਹਾਂ ਵਿਚ ਲਿਖਿਆ ਗਿਆ ਸੀ ਕਿ ਇਹ ਧਰਨਾ ਗੈਰਕਾਨੂੰਨੀ ਹੈ ਤੇ ਇਸ ਜਗ੍ਹਾ ਨੂੰ ਛੇਤੀ ਤੋਂ ਛੇਤੀ ਖਾਲੀ ਕਰ ਦਿੱਤਾ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਏਐਨਆਈ ਦੀ ਖਬਰ ਮੁਤਾਬਕ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਪੋਸਟਰ 26 ਜਨਵਰੀ ਨੂੰ ਹੋਈ ਹਿੰ ਸਾ ਤੋਂ ਬਾਅਦ ਲਾਏ ਗਏ ਸਨ। ਪੁਲਿਸ ਦਾ ਕਿਸਾਨਾਂ ਖਿਲਾਫ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਨ੍ਹਾਂ ਚਿਤਾਵਨੀ ਬੋਰਡਾਂ ਤੋਂ ਬਾਅਦ ਕਿਸਾਨਾਂ ਆਗੂਆਂ ਨੇ ਸਖਤ ਇਤਰਾਜ਼ ਜਤਾਇਆ ਸੀ। ਕਿਸਾਨ ਆਗੂਆਂ ਨੇ ਆਖਿਆ ਸੀ ਕਿ ਉਹ ਸ਼ਾਂਤੀਪੂਰਵਕ ਧਰਨਾ ਦੇ ਰਹੇ ਹਨ। ਦਿੱਲੀ ਪੁਲਿਸ ਜਾਣਬੁਝ ਕੇ ਮਾਹੌਲ ਤਣਾਅ ਵਾਲਾ ਕਰਨ ਚਾਹੁੰਦੀ ਹੈ। ਇਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਆਖਿਆ ਹੈ ਕਿ ਪੁਲਿਸ ਦਾ ਕਾਰਵਾਈ ਦਾ ਕੋਈ ਇਰਾਦਾ ਨਹੀਂ ਹੈ। ਇਹ ਪੋਸਟਰ ਸਾਵਧਾਨੀ ਵਜੋਂ ਲਾਏ ਗਏ ਹਨ।

EmoticonEmoticon