27 February 2021

ਹੁਣੇ-ਹੁਣੇ ਆਈ ਲੱਖੇ ਸਿਧਾਣਾ ਦੀ ਵੱਡੀ ਖ਼ਬਰ! ਆਖਿਰ ਹੋ ਗਿਆ ਓਹੀ ਜਿਸਦਾ ਲੱਖੇ ਨੂੰ ਸੀ ਡਰ

Tags

ਲੱਖਾ ਸਿਧਾਣਾ ਦਾ ਸੋਸ਼ਲ ਮੀਡੀਆ ਐਕਾਉਂਟ ਭਾਰਤ ਵਿੱਚ Disable ਹੋਣ ਦੀ ਖ਼ਬਰ ਹੈ, ਉਸ ਦੇ 3 ਲੱਖ ਤੋਂ ਵਧ ਫੇਸਬੁੱਕ ਤੇ ਸਨ,ਲੱਖਾ ਸਿਧਾਣਾ ਨੇ ਆਪਣਾ ਅਖ਼ੀਰਲਾ ਪੋਸਟ 23 ਫਰਵਰੀ ਨੂੰ ਬਠਿੰਡਾ ਵਿੱਚ ਰੈਲੀ ਤੋਂ ਬਾਅਦ ਪਾਇਆ ਸੀ, ਸਿਧਾਣਾ ਦੇ ਹਿਮਾਇਤੀਆਂ ਨੇ ਇਲਜ਼ਾਮ ਲਗਾਇਆ ਹੈ ਐਕਾਉਂਟ ਜਾਣਬੁੱਝ ਕੇ ਬੰਦ ਕੀਤਾ ਗਿਆ ਹੈ। ਲੱਖਾ ਸਿਧਾਣਾ ਦੇ ਹਿਮਾਇਤਿਆਂ ਦਾ ਇਲਜ਼ਾਮ ਹੈ ਕਿ ਉਸ ਦਾ ਭਾਰਤ ਵਿੱਚ ਫੇਸਬੁੱਕ ਐਕਾਉਂਟ ਬੰਦ ਕਰਵਾਇਆ ਗਿਆ ਹੈ,

ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ ਸਿਧਾਣਾ ਦਾ ਫੇਸਬੁੱਕ ਫੇਜ ਭਾਰਤ ਵਿੱਚ ਨਹੀਂ ਪਰ ਅਮਰੀਕਾ ਅਤੇ ਇਟਲੀ ਵਿੱਚ ਬੈਠੇ ਲੋਕ ਵੇਖ ਸਕਦੇ ਨੇ, ਇਹ ਉਹ ਹੀ ਪੇਜ ਹੈ ਜਿਸ ਤੋਂ ਲੱਖਾ ਸਿਧਾਣਾ ਪੋਸਟ ਅਪਲੋਡ ਕਰਦਾ ਸੀ, ਅਖੀਰਲੇ ਪੋਸਟ ਦੌਰਾਨ ਉਸ ਨੇ ਆਪਣੀ ਅਗਲੀ ਰਣਨੀਤੀ ਬਾਰੇ ਖ਼ੁਲਾਸਾ ਕੀਤਾ ਸੀ। ਲੱਖਾ ਸਿਧਾਣਾ ਨੇ ਭਰਵੇਂ ਹੁੰਘਾਰੇ ਲਈ ਪੂਰੇ ਪੰਜਾਬ ਦਾ, ਪੰਜਾਬ ਵਾਸੀਆਂ ਦਾ ਧੰਨਵਾਦ ਵੀ ਕੀਤਾ ਸੀ ਅਤੇ ਇਹ ਵੀ ਦੱਸਿਆ ਕੀ ਉਹ ਦਿੱਲੀ ਕਦੋਂ ਪਹੁੰਚੇਗਾ, ਸਿਧਾਣਾ ਨੇ ਕਿਹਾ ਕਿਸਾਨ ਆਗੂ ਪ੍ਰੋਗਰਾਮ ਦੇਣ ਅਤੇ ਉਹ ਮੁੜ ਦਿੱਲੀ ਪਹੁੰਚੇਗਾ।


EmoticonEmoticon