25 March 2021

26 ਮਾਰਚ ਦੇ ਭਾਰਤ ਬੰਦ ਬਾਰੇ ਵੱਡੀ ਅਪਡੇਟ! ਕਿਸਾਨ ਜਥੇਬੰਦੀਆਂ ਦਾ ਫੈਸਲਾ, ਮੋਗੀ ਲਈ ਨਵੀਂ ਮੁਸੀਬਤ!

Tags

ਦੇਸ਼ ਵਿੱਚ ਭਲਕੇ ‘ਭਾਰਤ ਬੰਦ’ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਦੇ ਕਿਸਾਨ ਇਸ ‘ਬੰਦ’ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਅਦਾਰਿਆਂ ਨੂੰ ਬੰਦ ਰੱਖਿਆ ਜਾਵੇਗਾ। ਭਲਕੇ ਸ਼ੁੱਕਰਵਾਰ ਭਾਵ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀਂ 6 ਵਜੇ ਤੱਕ ‘ਭਾਰਤ ਬੰਦ’ ਕੀਤਾ ਜਾਵੇਗਾ। ‘ਭਾਰਤ ਬੰਦ’ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਵੇਗਾ; ਇਸ ਲਈ ਆਵਾਜਾਈ ’ਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਵੇਗਾ। ਫ਼ੈਕਟਰੀਆਂ ਤੇ ਕੰਪਨੀਆਂ ਨੂੰ ਵੀ ਬੰਦ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਪੈਟਰੋਲ ਪੰਪ, ਪ੍ਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਉੱਤੇ ਡਟੇ ਕਿਸਾਨ ਭਲਕੇ ਪੂਰੇ ਦੇਸ਼ ਵਿੱਚ ‘ਬੰਦ’ ਕਰਨਗੇ। ਵਪਾਰੀ ਸੰਗਠਨ ਇਸ ਸੱਦੇ ਨੂੰ ਸਮਰਥਨ ਦੇਣਗੇ ਜਾਂ ਨਹੀਂ, ਇਸ ਬਾਰੇ ਹਾਲੇ ਤੱਕ ਕੁਝ ਪੱਕਾ ਪਤਾ ਨਹੀਂ ਹੈ। ਕਿਸਾਨਾਂ ਦੇ 12 ਘੰਟਿਆਂ ਦੇ ਇਸ ‘ਭਾਰਤ ਬੰਦ’ ਦੌਰਾਨ ਦੇਸ਼ ਭਰ ਵਿੱਚ ਦੁਕਾਨਾਂ, ਬਾਜ਼ਾਰ ਤੇ ਵਪਾਰਕ ਅਦਾਰੇ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਦੁੱਧ ਤੇ ਡੇਅਰੀ ਉਤਪਾਦਾਂ ਦੀ ਡਿਲੀਵਰੀ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ।

ਅੰਦੋਲਨਕਾਰੀ ਕਿਸਾਨਾਂ ਦੇ ਰੋਸ ਮੁਜ਼ਾਹਰੇ ਦਾ ਭਲਕੇ 26 ਮਾਰਚ ਨੂੰ 120ਵਾਂ ਦਿਨ ਹੈ। ਕਿਸਾਨ ਹੁਣ ਆਪਣਾ ਅੰਦੋਲਨ ਹੋਰ ਤੇਜ਼ ਕਰਨ ਲਈ ਦੇਸ਼ ਭਰ ਵਿੱਚ ਭਲਕੇ ਇੱਕ ਦਿਨ ਦਾ ‘ਭਾਰਤ ਬੰਦ’ ਕਰ ਰਹੇ ਹਨ। ਨਵੇਂ ਖੇਤੀ ਕਾਨੂੰਨ ਤੇ ਸਰਕਾਰ ਦੇ ਪੁਤਲੇ ਵੀ ਸਾੜੇ ਜਾਣਗੇ। ਇੱਥੇ ਵਰਨਣਯੋਗ ਹੈ ਕਿ ਪਿਛਲੀ ਵਾਰ ‘ਭਾਰਤ ਬੰਦ’ ਤਿੰਨ ਘੰਟਿਆਂ ਦਾ ਸੀ, ਜਿਸ ਕਾਰਣ ਆਮ ਜਨ ਜੀਵਨ ਉੱਤੇ ਜ਼ਿਆਦਾ ਫ਼ਰਕ ਨਹੀਂ ਪਿਆ ਸੀ।


EmoticonEmoticon