26 March 2021

ਕੋਰੋਨਾ ਬਾਰੇ ਨਵਾਂ ਖਤਰਨਾਕ ਖੁਲਾਸਾ, 5 ਮਹੀਨੇ ਪੁਰਾਣੇ ਮਰੀਜ਼ਾਂ ਵਿੱਚ ਪਾਏ ਜਾ ਰਹੇ ਨੇ ਇਹ ਲੱਛਣ

Tags

ਲੋਕਾਈ ਉੱਤੇ ਕੋਰੋਨਾ ਵਾਇਰਸ ਦਾ ਹਮਲਾ ਹੋਣ ਦੇ ਇੱਕ ਸਾਲ ਬਾਅਦ ਵੀ ਇਸ ਮਹਾਮਾਰੀ ਦਾ ਖ਼ਤਰਾ ਜਿਉਂ ਦਾ ਤਿਉਂ ਬਰਕਰਾਰ ਹੈ। ਇੱਕ ਖੋਜ ਮੁਤਾਬਕ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ’ਚ ਪੰਜ ਮਹੀਨਿਆਂ ਬਾਅਦ ਵੀ ਕੁਝ ਮਾੜੇ ਪ੍ਰਭਾਵਾਂ ਵਾਲੇ ਲੱਛਣ ਵੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਮਰੀਜ਼ਾਂ ਦਾ ਕਹਿਣਾ ਹੈ ਕਿ ਕੋਰੋਨਾ ਬੀਮਾਰੀ ਨੇ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਉੱਤੇ ਮਾੜਾ ਅਸਰ ਪਾਇਆ ਹੈ। ਠੀਕ ਹੋ ਚੁੱਕੇ ਮਰੀਜ਼ ਯਾਦਦਾਸ਼ਤ ਦੇ ਨੁਕਸਾਨ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹਨ। ਕੁਝ ਲੋਕਾਂ ਲਈ ਇਹ ਲੱਛਣ ਘਾਤਕ ਸਿੱਧ ਹੋ ਸਕਦਾ ਹੈ।

ਖੋਜਕਾਰਾਂ ਨੇ ਕੋਰੋਨਾ ਦੇ 1,077 ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ, ਜੋ ਹਸਪਤਾਲ ਤੋਂ ਮਾਰਚ 2020 ਤੋਂ ਨਵੰਬਰ 2020 ਦੌਰਾਨ ਡਿਸਚਾਰਜ ਕੀਤੇ ਗਏ ਸਨ। ਮਰੀਜ਼ਾਂ ਨੇ ਭਾਰੀ ਚਿੰਤਾ ਤੇ ਡੀਪ੍ਰੈਸ਼ਨ (ਘੋਰ ਨਿਰਾਸ਼ਾ) ਦੀ ਸ਼ਿਕਾਇਤ ਕੀਤੀ। ਉਹ ਦਿਮਾਗ਼ ਵਿੱਚ ਅਜੀਬ ਜਿਹੀ ਥਕਾਵਟ ਮਹਿਸੂਸ ਕਰ ਰਹੇ ਹਨ। ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਵਿਅਕਤੀ ਯਾਦ ਸ਼ਕਤੀ ਘਟਣ ਦੀ ਸ਼ਿਕਾਇਤ ਕਰ ਸਕਦਾ ਹੈ। ਉਸ ਵਿਅਕਤੀ ਦੀ ਸੋਚਣ ਦੀ ਸ਼ਕਤੀ ਵੀ ਪ੍ਰਭਾਵਿਤ ਹੋ ਸਕਦੀ ਹੈ।

ਲੰਮੇ ਸਮੇਂ ਤੱਕ ਕਿਸੇ ਮਾਸਪੇਸ਼ੀ ਵਿੱਚ ਦਰਦ ਰਹਿਣਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਕੋਰੋਨਾ ਦੀ ਲਾਗ ਤੋਂ ਠੀਕ ਹੋਏ ਮਰੀਜ਼ਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ। ਹੱਦੋਂ ਵੱਧ ਥਕਾਵਟ: ਥਕਾਵਟ ਅਹਿਮ ਲੱਛਣ ਹੈ। ਵਾਇਰਸ ਦੀ ਲਾਗ ਤੋਂ ਠੀਕ ਹੋਏ ਲੋਕਾਂ ਵਿੱਚ ਕੋਵਿਡ-19 ਦੀ ਲਾਗ ਦੁਬਾਰਾ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਦੱਸੇ ਗਏ ਲੱਛਣਾਂ ਤੋਂ ਇਲਾਵਾ ਸਰੀਰ ਵਿੱਚ ਦਰਦ, ਪੁਰਾਣਾ ਸਿਰ ਦਰਦ, ਸਾਹ ਦੀ ਕੋਈ ਤਕਲੀਫ਼ ਵੇਖਣ ਨੂੰ ਮਿਲ ਸਕਦੀ ਹੈ।


EmoticonEmoticon