ਪੰਜਾਬ ਵਿਚ ਮਾਰਚ ਅਪਰੈਲ ਦੇ ਮਹੀਨੇ ਤਾਪਮਾਨ ਗਰਮ ਰਹੇਗਾ। ਹਾਲਾਂਕਿ 7 ਮਾਰਚ ਨੂੰ ਥੋੜੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਕਿ 7 ਮਾਰਚ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕਿਹਾ ਜ਼ਿਆਦਾ ਗਰਮੀ ਪੈਣ ਕਾਰਨ ਫਸਲਾਂ ਲਈ ਵੀ ਨੁਕਸਾਨਦਾਇਕ ਹੈ। ਇਸ ਨਾਲ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚੇਗਾ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਰੂਪਨਗਰ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਸਮੇਤ ਪੰਚਕੂਲਾ ‘ਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਜਦਕਿ ਬਾਕੀ ਥਾਂਵਾਂ ‘ਤੇ ਬੱਦਲਵਾਈ ਦੀ ਸੰਭਾਵਨਾ ਹੈ। ਉਧਰ ਮੌਸਮ ਵਿਭਾਗ ਦੀ ਮਨੀਏ ਤਾਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਹੋਰ ਪੱਛਮੀ ਗੜਬੜੀ ਹੋ ਰਹੀ ਹੈ। ਇਹ 5 ਮਾਰਚ ਤੋਂ ਅਸਰ ਪਾਉਣਾ ਸ਼ੁਰੂ ਕਰੇਗੀ। ਇਸ ਦੇ ਪ੍ਰਭਾਵ ਕਰਕੇ ਇਸ ਖੇਤਰ ਵਿੱਚ 6 ਤੋਂ 8 ਮਾਰਚ ਤੱਕ ਭਾਰੀ ਬਾਰਸ਼ ਅਤੇ ਬਰਫਬਾਰੀ ਹੋ ਸਕਦੀ ਹੈ।
EmoticonEmoticon