23 March 2021

ਨਵਾਂ ਐਲਾਨ: ਜੇ ਨਹੀਂ ਪਾਓਗੇ ਮਾਸਕ ਤਾਂ ਕਰ ਦੇਣਗੇ ਇਹ ਚਲਾਨ ਨਾਲੋਂ ਵੀ ਔਖਾ ਕੰਮ! ਰਹੋ ਸਾਵਧਾਨ

Tags

ਕੋਰੋਨਾ ਇਕ ਵਾਰ ਫਿਰ ਤੋਂ ਕ-ਹਿ-ਰ-ਵਾ-ਨ ਹੋ ਰਿਹਾ ਹੈ ਜਿਸ ਤੋਂ ਬਾਅਦ ਕੋਰੋਨਾ ਦੀ ਰੋਕਥਾਮ ਲਈ ਸਖਤ ਨਿਯਮ ਮੁੜ ਤੋਂ ਦੁਹਰਾਏ ਜਾ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁਹਾਲੀ ਪ੍ਰਸ਼ਾਸਨ ਨੇ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹੁਣ ਕੋਈ ਵੀ ਸਿਆਸੀ ਤੇ ਸਮਾਜਿਕ ਸਮਾਗਮ ਨਹੀਂ ਹੋਣਗੇ। ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ਦਾ ਪ੍ਰਸ਼ਾਸਨ ਕੋਰੋਨਾ ਟੈਸਟ ਵੀ ਕਰਵਾਏਗਾ। ਰਜਿਸਟਰੀ ਆਦਿ ਲਈ ਸਭ ਰਜਿਸਟ੍ਰਾਰ ਦਫਤਰ ਨੂੰ ਸੀਮਾ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ। 

ਇੰਨਾ ਹੀ ਨਹੀਂ ਵਿਆਹ ਸਮਾਗਮ ਤੇ ਅੰਤਿਮ ਸਸਕਾਰ 'ਚ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਸਰਕਾਰੀ ਦਫਤਰਾਂ 'ਚ ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਹੋਵੇਗਾ। ਸਿਰਫ ਬਹੁਤ ਹੀ ਜ਼ਰੂਰੀ ਹਾਲਤ 'ਚ ਲੋਕ ਦਫਤਰ ਆ ਸਕਣਗੇ। ਇਸ ਤੋਂ ਇਲਾਵਾ ਸਾਰੇ ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ ਤੇ ਸ਼ੌਪਿੰਗ ਮਾਲ ਐਤਵਾਰ ਬੰਦ ਰਹਿਣਗੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੋ ਹਫਤਿਆਂ ਲਈ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਘਰ 'ਚ ਕਿਸੇ ਪ੍ਰੋਗਰਾਮ 'ਤੇ 10 ਤੋਂ ਜ਼ਿਆਦਾ ਲੋਕਾਂ ਨੂੰ ਨਾ ਬੁਲਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਰਾਤ ਦਾ ਕਰਫਿਊ 9 ਤੋਂ ਸਵੇਰ ਪੰਜ ਵਜੇ ਤਕ ਰਹੇਗਾ।

ਹਾਲਾਂਕਿ ਰਾਤ ਨੂੰ ਕਰਫਿਊ ਦੌਰਾਨ ਖਾਣੇ ਦੀ ਹੋਮ ਡਿਲੀਵਰੀ ਕੀਤੀ ਜਾ ਸਕੇਗੀ। ਇਸ ਸਬੰਧੀ ਡੀਸੀ ਗਿਰੀਸ਼ ਦਿਆਲਨ ਨੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਸਿਨੇਮਾਘਰਾਂ, ਥੀਏਟਰਾਂ ਤੇ ਮਲਟੀਪਲੈਕਸਸ 'ਚ 50 ਫੀਸਦ ਸਮਰੱਥਾ ਤਕ ਹੀ ਲੋਕਾਂ ਦੇ ਆਉਣ ਦੀ ਇਜਾਜ਼ਤ ਹੋਵੇਗੀ। ਕਿਸੇ ਵੀ ਸਮੇਂ ਸ਼ੌਪਿੰਗ ਮਾਲਸ 'ਚ 100 ਤੋਂ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਰਹਿਣਗੇ। ਅਧਿਆਪਕ ਤੇ ਹੋਰ ਕਰਮਚਾਰੀ ਸਕੂਲ ਆਉਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਤ 10 ਵਜੇ ਤੋਂ ਬਾਅਦ ਆਪਣੇ ਘਰ ਕਿਸੇ ਨੂੰ ਨਾ ਬੁਲਾਉਣ। 27 ਮਾਰਚ ਚੋਂ ਹਰ ਸ਼ਨੀਵਾਰ ਸਵੇਰ 11 ਵਜੇ ਤੋਂ 12 ਵਜੇ ਤਕ ਕੋਰੋਨਾ ਮਹਾਮਾਰੀ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ 'ਚ ਮੌਨ ਰੱਖਿਆ ਜਾਵੇਗਾ। ਇਸ ਦੌਰਾਨ ਸੜਕਾਂ 'ਤੇ ਵਾਹਨ ਵੀ ਨਹੀਂ ਚੱਲਣਗੇ।


EmoticonEmoticon