9 April 2021

ਵੈਕਸੀਨ ਲੱਗਣ ਤੋਂ ਬਾਅਦ ਵੀ ਇਸ ਵੱਡੇ ਹਸਪਤਾਲ ਦੇ 35 ਡਾਕਟਰ ਆਏ ਕੋਰੋਨਾ ਪਾਜ਼ਟਿਵ

Tags

ਕੌਮੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਗੰਗਾਰਾਮ ਹਸਪਤਾਲ ਮਗਰੋਂ ਹੁਣ ਦਿੱਲੀ ਦੇ ਏਮਸ (AIIMS) ਹਸਪਤਾਲ ਦੇ 35 ਡਾਕਟਰ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਡਾਕਟਰ ਕੋਰੋਨਾ ਵੈਕਸੀਨ ਦੀਆਂ ਦੋ ਡੋਜ਼ ਲੈ ਚੁੱਕੇ ਹਨ। ਕੱਲ੍ਹ ਮੁੱਖ ਮੰਤਰੀਆਂ ਦੇ ਨਾਲ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅਗਲੇ ਚਾਰ ਹਫਤੇ ਸਖਤੀ ਨਾਲ ਲਾਗੂ ਕਰਨ ਤੇ ਵਿਚਾਰ ਕਰਨ ਲਈ ਕਿਹਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਖਤਰੇ ਨੂੰ ਘੱਟ ਕਰਨ ਲਈ ਟੈਸਟ, ਟ੍ਰੈਕ, ਟ੍ਰੀਟ ' ਜ਼ੋਰ ਦੇਣਾ ਹੋਵੇਗਾ।

ਤਮਾਮ ਚੁਣੌਤੀਆਂ ਤੋਂ ਬਾਅਦ ਵੀ ਸਾਡੇ ਕੋਲ ਪਹਿਲਾਂ ਦੇ ਮੁਕਾਬਲੇ ਬਿਹਤਰ ਤਜ਼ਰਬਾ ਤੇ ਸਾਧਨ ਹਨ ਤੇ ਵੈਕਸੀਨ ਵੀ ਸਾਡੇ ਕੋਲ ਹੈ।ਦੇਸ਼ ' ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਹਰ ਦਿਨ ਹੁਣ ਇਨਫੈਕਸ਼ਨ ਦੇ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੋਰੋਨਾ ਦੇ ਲਿਹਾਜ਼ ਨਾਲ ਅਗਲੇ ਚਾਰ ਹਫਤੇ ਭਾਰਤ ਲਈ ਬੇਹੱਦ ਅਹਿਮ ਹਨ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ' ਕੋਰੋਨਾ ਦੀ ਰਫਤਾਰ ਹੋਰ ਤੇਜ਼ ਹੋਣ ਵਾਲੀ ਹੈ। ਇਸ ਵਾਰ ਕੋਰੋਨਾ ਦੇ ਵਧਣ ਦੀ ਰਫਤਾਰ ਪਹਿਲਾਂ ਤੋਂ ਜ਼ਿਆਦਾ ਹੈ। ਲਗਤਾਰ ਕੇਸ ਵਧਣ ਦੀ ਵਜ੍ਹਾ ਨਾਲ ਸਿਹਤ ਸੇਵਾਵਾਂ ' ਦਬਾਅ ਪਏਗਾ।


EmoticonEmoticon