ਬਠਿੰਡਾ ਦੀ ਦਾਣਾ ਮੰਡੀ ਵਿਚ ਹਜ਼ਾਰਾਂ ਕੁਇੰਟਲ ਕਣਕ ਵੇਚਣ ਲਈ ਬਾਹਰਲੇ ਸੂਬਿਆਂ ਤੋਂ ਲਿਆਂਦੀ ਗਈ ਹੈ, ਜਿਸ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਰੋਕ ਲਿਆ ਗਿਆ ਹੈ ਅਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਹੈ । ਰਾਤੋਂ ਰਾਤ ਕਣਕ ਦੇ 20 ਤੋਂ ਵੱਧ ਟਰੱਕ ਬਰਾਮਦ ਕੀਤੇ ਗਏ ਹਨ ਤੇ ਛਾਪੇ ਪਿੱਛੋਂ ਵੱਡੀ ਕਾਰਵਾਈ ਕੀਤੀ ਜਾਣ ਦੀ ਉਮੀਦ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 1,100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕੇ ਇਹ ਕਣਕ 1,900 ਰੁਪਏ ਦੇ ਕਰੀਬ ਸਰਕਾਰੀ ਰੇਟਾਂ ਤੇ ਪੰਜਾਬ ‘ਚ ਵੇਚੀ ਜਾਣੀ ਹੈ।
ਜਦੋਂ ਕਿਸਾਨ ਜਥੇਬੰਦੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਟਰੱਕਾਂ ਅੱਗੇ ਧਰਨਾ ਲਗਾ ਦਿੱਤੇ ਅਤੇ ਉਨ੍ਹਾਂ ਨੇ ਸਰਕਾਰ ਨੂੰ ਇਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਜਾਣਕਾਰੀ ਮਿਲਣ ‘ਤੇ ਬਠਿੰਡਾ ਦੇ ਵਿਧਾਇਕ ਸੁਖਪਾਲ ਖਹਿਰਾ ਮੌਕੇ ‘ਤੇ ਪੁੱਜੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੁਣ ਬਾਹਰਲੇ ਸੂਬਿਆਂ ਤੋਂ ਕਣਕ ਲਿਆ ਕੇ ਇਸ ਨੂੰ ਸਸਤੇ ਭਾਅ ‘ਤੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਟਰੱਕ ਡਰਾਈਵਰਾਂ ਨੇ ਦੱਸਿਆ, ਸਾਨੂੰ ਤਾਂ ਇਹ ਕਣਕ ਬਿਹਾਰ ਤੋਂ ਭਰਵਾਈ ਗਈ ਸੀ ਜੋ ਬਠਿੰਡਾ ਦੀ ਕਿਸੇ ਫੈਕਟਰੀ ਵਿੱਚ ਲਾਹੁਣ ਲਈ ਕਿਹਾ ਸੀ ਪਰ ਵਾਰ ਵਾਰ ਸਾਨੂੰ ਜਗ੍ਹਾ ਬਦਲ ਰਹੇ ਹਨ।
10 ਅਪ੍ਰੈਲ ਤੋਂ ਪੂਰੇ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਬੀਤੀ ਰਾਤ ਬਠਿੰਡੇ ਤੋਂ 20 ਤੋਂ ਵੱਧ ਕਣਕ ਦੇ ਟਰੱਕ ਮਿਲਣ ਨਾਲ ਸਨਸਨੀ ਫੈਲ ਗਈ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਜਾਬ ਤੋਂ ਬਾਹਰ ਦੇ ਸੂਬਿਆਂ ਤੋਂ ਕਣਕ ਨਹੀਂ ਲਿਆਂਦੀ ਜਾਵੇਗੀ।
EmoticonEmoticon