10 April 2021

ਕਿਸਾਨਾਂ ਦੇ ਰੋਹ ਅੱਗੇ ਝੁਕੀ ਸਰਕਾਰ, ਲਿਆ ਵੱਡਾ ਫ਼ੈਸਲਾ

Tags

ਭਾਰਤ ਸਰਕਾਰ ਨੇ ਡੀ.ਏ.ਪੀ, ਐਮ.ਓ.ਪੀ. ਅਤੇ ਐਨ.ਪੀ.ਕੇ. ਖਾਦਾਂ ਪੁਰਾਣੀਆਂ ਕੀਮਤਾਂ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਭਾਰਤ ਸਰਕਾਰ ਨੇ ਅੱਜ ਖਾਦ ਉਤਪਾਦਨ ਕੰਪਨੀਆਂ ਨਾਲ ਵਧਾਈਆਂ ਕੀਮਤਾਂ 'ਤੇ ਉੱਚ ਪੱਧਰੀ ਮੀਟਿੰਗ ਕੀਤੀ, ਜਿਸ 'ਚ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਕੰਪਨੀਆਂ ਵਲੋਂ ਹਾਲ 'ਚ ਹੀ ਖਾਦਾਂ ਦੀਆਂ ਵਧਾਈਆਂ ਕੀਮਤਾਂ ਨੂੰ ਨਹੀਂ ਵਧਾਇਆ ਜਾਵੇਗਾ | ਇਹ ਜਾਣਕਾਰੀ ਕੇਂਦਰੀ ਰਸਾਇਣਕ ਅਤੇ ਖਾਦ ਮਾਮਲਿਆਂ ਬਾਰੇ ਰਾਜ ਮੰਤਰੀ ਮਨਸੁਖ ਮੰਡਾਵਿਆ ਨੇ ਉਨ੍ਹਾਂ ਦੇ ਟਵਿੱਟਰ ਅਕਾਊਾਟ 'ਤੇ ਪਾਈ ਵੀਡੀਓ ਦੌਰਾਨ ਸੰਬੋਧਨ ਕਰਦਿਆਂ ਸਾਂਝੀ ਕੀਤੀ |

ਰਾਜ ਮੰਤਰੀ ਨੇ ਦੱਸਿਆ ਕਿ ਉੱਚ ਪੱਧਰੀ ਮੀਟਿੰਗ 'ਚ ਕੰਪਨੀਆਂ ਨਾਲ ਗੱਲਬਾਤ 'ਚ ਤੈਅ ਹੋਇਆ ਕਿ ਮੌਜੂਦਾ ਸਮੇਂ 'ਚ ਡੀ.ਏ.ਪੀ, ਐਮ.ਓ.ਪੀ ਅਤੇ ਐਨ.ਪੀ.ਕੇ ਖਾਦਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਣਗੀਆਂ, ਜਿਸ ਕੀਮਤ 'ਤੇ ਕਿਸਾਨਾਂ ਨੂੰ ਖਾਦ ਮਿਲਦੀ ਸੀ, ਉਸੇ ਕੀਮਤ 'ਤੇ ਕਿਸਾਨਾਂ ਨੂੰ ਖਾਦ ਮਿਲਦੀ ਰਹੇਗੀ | ਜ਼ਿਕਰਯੋਗ ਕਿ ਪਰਸੋਂ ਇਫ਼ਕੋ ਨੇ ਡੀ.ਏ.ਪੀ ਖਾਦ ਪ੍ਰਤੀ 50 ਕਿੱਲੋ ਵਾਲੇ ਬੈਗ ਦਾ ਰੇਟ 1200 ਤੋਂ 1900 ਰੁਪਏ ਕਰ ਦਿੱਤਾ ਸੀ |

ਇਫ਼ਕੋ ਖਾਦ ਦੇ ਹੋਰਨਾਂ ਉਤਪਾਦ ਐਨ.ਪੀ.ਕੇ 10-26-26 ਦੇ 50 ਕਿੱਲੋ ਬੈਗ ਦਾ ਰੇਟ 1175 ਰੁਪਏ ਤੋਂ ਵਧਾ ਕੇ 1775 ਰੁਪਏ, ਐਨ.ਪੀ.ਕੇ 12-32-16 ਦਾ ਰੇਟ 1185 ਰੁਪਏ ਤੋਂ ਵਧਾ ਕੇ 1800 ਰੁਪਏ, ਐਨ.ਪੀ 20-20-0-13 ਦਾ ਰੇਟ 925 ਰੁਪਏ ਤੋਂ ਵਧਾ ਕੇ 1350 ਰੁਪਏ ਕਰ ਦਿੱਤੇ ਸਨ | ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ |


EmoticonEmoticon